
ਅਰਥ: ਦੁੱਖ ਦਵਾਈ ਅਤੇ ਸੁਖ ਬੀਮਾਰੀ ਹੈ। ਜਦੋਂ ਖੁਸ਼ੀ ਹੁੰਦੀ ਹੈ ਤਾਂ ਵਾਹਿਗੁਰੂ ਲਈ ਚਾਹ ਨਹੀਂ ਹੁੰਦੀ। ਤੂੰ ਕਰਨਹਾਰ ਹੈ, ਮੈਂ ਕੁੱਝ ਨਹੀਂ ਕਰ ਸਕਦਾ। ਜੇਕਰ ਮੈਂ ਕੁੱਝ ਕਰਨ ਦੀ ਕੋਸ਼ਿਸ਼ ਵੀ ਕਰਦਾ ਹਾਂ ਤਾਂ ਵੀ ਕੁੱਝ ਨਹੀਂ ਕਰ ਸਕਦਾ। ਕੁਰਬਾਨ ਹਾਂ ਮੈਂ ਤੇਰੇ ਉਤੋਂ। ਤੂੰ ਆਪਣੀ ਰਚਨਾ ਅੰਦਰ ਵਸਦਾ ਹੈ। ਤੇਰਾ ਅੰਤ ਜਾਣਿਆਂ ਨਹੀਂ ਜਾ ਸਕਦਾ। ਠਹਿਰਾਓ। ਜੀਵਾਂ ਅੰਦਰ ਤੇਰੀ ਰੌਸ਼ਨੀ ਹੈ ਅਤੇ ਤੇਰੀ ਰੌਸ਼ਨੀ ਵਿੱਚ ਜੀਵ ਹਨ। ਹੇ ਸਮਰਥ ਸੁਆਮੀ ਤੂੰ ਸਾਰਿਆਂ ਵਿੱਚ ਪਰੀ-ਪੂਰਨ ਹੈ। ਤੂੰ ਸੱਚਾ ਸੁਆਮੀ ਹੈ। ਸੁੰਦਰ ਹੈ ਤੇਰੀ ਕੀਰਤੀ। ਜੋ ਇਸ ਨੂੰ ਗਾਉਂਦਾ ਹੈ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਨਾਨਕ ਸਿਰਜਣਹਾਰ ਦੀਆਂ ਬਾਤਾਂ ਨੂੰ ਬਿਆਨ ਕਰਦਾ ਹੈ, ਜਿਹੜਾ ਕੁੱਝ ਹਰੀ ਨੇ ਕਰਨਾ ਹੈ ਉਹ ਕਰ ਰਿਹਾ ਹੈ।
No comments:
Post a Comment