Friday, May 21, 2010

ਹਾਲ ਹੁਣ ਪਹਿਲਾਂ ਵਰਗਾ ਨਹੀਂ

ਸੱਤੀ
:

ਅਸੀਂ ਕਿੱਦਾਂ ਕਿੱਥੇ ਰਹਿੰਦੇ ਆਂ,
ਨਾਂ ਤੂੰ ਸੋਚਾਂ ਵਿੱਚ ਪਈਂ..
ਸਾਡਾ ਪੁੱਛ ਨਾਂ ਯਾਰਾ ਹਾਲ,
ਹਾਲ ਹੁਣ ਪਹਿਲਾਂ ਵਰਗਾ ਨਹੀਂ..||

ਸੁੱਖ-ਸਾਂਦ ਕੀ ਸਾਡੀ ਪੁੱਛਦਾ ਏਂ,
ਤੂੰ ਆਪਣੇਂ ਬਾਰੇ ਕਹਿ ਸੱਜਣਾਂ..
ਤੂੰ ਖੁਸ਼ੀਆਂ ਦੇ ਵਿੱਚ ਵੱਸਦਾਂ ਏਂ,
ਬਸ ਐਨਾਂ ਦੱਸਦਾ ਰਹਿ ਸੱਜਣਾਂ..
ਕੀ ਲੈਣਾਂ ਸਾਡੀ ਪਤਝੜ੍ਹ ਤੋਂ,
ਤੂੰ ਬਹਾਰਾਂ ਵਿੱਚ ਰਹੀਂ..
ਸਾਡਾ ਪੁੱਛ ਨਾਂ ਯਾਰਾ ਹਾਲ,
ਹਾਲ ਹੁਣ ਪਹਿਲਾਂ ਵਰਗਾ ਨਹੀਂ..||

ਸਾਨੂੰ ਪੈ ਗਈ ਆਦਤ ਪੀੜ੍ਹਾਂ ਦੀ,
ਅਸੀਂ ਆਦੀ ਹੋ ਗਏ ਦਰਦਾਂ ਦੇ..
ਨਾਂ ਪੂੰਝ ਸਮੇਂ ਦੇ ਸ਼ੀਸ਼ੇ ਨੂੰ,
ਬਸ ਪਰਦੇ ਰਹਿਣ ਦੇ ਗਰਦਾਂ ਦੇ..
ਅਸੀਂ ਗ਼ਮ ਦੇ ਵਗਦੇ ਦਰਿਆ ਹਾਂ,
ਇਨ੍ਹਾਂ ਵੈਣ੍ਹਾਂ ਚ’ ਨਾਂ ਵਹੀਂ..
ਸਾਡਾ ਪੁੱਛ ਨਾਂ ਯਾਰਾ ਹਾਲ,
ਹਾਲ ਹੁਣ ਪਹਿਲਾਂ ਵਰਗਾ ਨਹੀਂ..||

ਹੁਣ ਜ਼ਖਮੀਂ-ਦਿਲ ਮੁਸਾਫਿਰ ਹੈ,
ਏ ਮੁੱਖ ਉਦਾਸੀਆਂ ਰਾਹਾਂ ਦਾ..
ਕਿੱਥੋਂ ਤੱਕ ਸਾਥ ਨਿਭਾਏਗਾ,
ਦੇਖਾਂਗੇ ਕਾਫ਼ਿਲਾ ਸਾਹਾਂ ਦਾ..
ਪਹਿਲਾਂ ਹੀ ਅੱਲੇ-ਜ਼ਖਮਾਂ ਨੂੰ,
ਹਾੜ੍ਹਾ ਰਿਸਣ੍ਹ ਨਾਂ ਦਈਂ..
ਸਾਡਾ ਪੁੱਛ ਨਾਂ ਯਾਰਾ ਹਾਲ,
ਹਾਲ ਹੁਣ ਪਹਿਲਾਂ ਵਰਗਾ ਨਹੀਂ..||

No comments: