Thursday, December 17, 2009

ਪੰਜ-ਦਰਿਆ ਦੀ ਧਰਤੀ / सत्ती

Sα₮₮i:

ਪੰਜ-ਦਰਿਆ ਦੀ ਧਰਤੀ ਓ ਜਿੱਥੇ ਡੁੱਲ੍ਹ-ਡੁੱਲ੍ਹ ਪੈਣ ਸ਼ਬਾਬ,
ਸੱਤ-ਸਮੁੰਦਰੋਂ ਪਾਰ ਏ ਮੇਰਾ ਸੋਹਣਾ ਵਤਨ ਪੰਜਾਬ..
ਜੀਹਦਾ ਮਿਸ਼ਰੀ ਮਿਁਠਾ ਪਾਣੀਂ,
ਤੇ ਜ਼ਰੇ-ਜ਼ਰੇ ਵਿੱਚ ਪਿਆਰ..
ਯਾਰ ਮੈਂ ਓਥੋਂ ਦਾ,
ਜਿੱਥੇ ਜੰਮਿਆ ਭਗਤ ਸਰਦਾਰ..||

ਜਿੱਥੇ ਬਾਜਾਂ ਵਾਲੇ ਖਾਲਸਾ ਪੰਥ ਸਜਾਇਆ ਸੀ,
ਜਿੱਥੇ ਜੱਗ ਨੂੰ ਤਾਰਣ ਵਾਲਾ ਨਾਨਕ ਆਇਆ ਸੀ..
ਜਿੱਥੇ ਬੰਦੇ ਸਿੰਘ ਜਿਹੇ ਸੂਰਮੇਂ,
ਤੇ ਹੋਏ ਨਲੂਏ ਜਿਹੇ ਸਰਦਾਰ..
ਯਾਰ ਮੈਂ ਓਥੋਂ ਦਾ,
ਜਿੱਥੇ ਗੁਰੂਆਂ ਦਾ ਸਤਿਕਾਰ..||

ਜਿੱਥੇ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਦਾ ਰਾਜ ਰਿਹਾ,
ਜੀਹਨੂੰ ਊਧਮ ਸਿੰਘ ਜਿਹੇ ਅਣਖੀ ਉੱਤੇ ਨਾਜ਼ ਰਿਹਾ..
ਜਿੱਥੇ ਸਰਵਣ ਵਰਗੇ ਪੁੱਤਰ,
ਤੇ ਮਾਂ-ਬਾਪ ਦਾ ਪਿਆਰ..
ਯਾਰ ਮੈਂ ਓਥੋਂ ਦਾ,
ਜਿੱਥੇ ਜੰਮਿਆ ਭਗਤ ਸਰਦਾਰ..||

No comments: