ਇੱਕ ਤੂੰ ਹੀ ਰਿਹਾ ਚਲਾ ਰੱਬਾ .
ਅਸੀ ਕਿੰਨੇ ਵੇਖ ਨਾਸ਼ੁਕਰੇ ਹਾਂ ,
ਤੈਂਨੂੰ ਛੱਡਿਆ ਦਿੱਲੋਂ ਭੁੱਲਾ ਰੱਬਾ .....
ਧਰਤੀ ਦੇ ਚੱਪੇ ਚੱਪੇ ਤੇ ,
ਖੰਡੀ ਬ੍ਰਹਿਮੰਡੀ ਰਾਜ ਤੇਰਾ .
ਤੇਰੇ ਹੁਕਮ ਤੇ ਦੁਨੀਆ ਵੱਸਦੀ ਹੈਂ ,
ਸਾਹ ਇੱਕ ਇੱਕ ਹੈ ਮੋਹਤਾਜ ਤੇਰਾ .
ਕਾਇਨਾਤ ਦਾ ਮਾਲਕ ਤੂੰ ਇੱਕੋ ,
ਉੰਝ ਰੱਖੇ ਤੇਰੇ ਨਾਮ ਬੜੇ .
ਤੂੰ ਪਾਕ ਹੈਂ ਆਦ ਜੁਗਾਦੋਂ ਹੀ ,
ਤੇਰੇ ਬੰਦਿਆਂ ਤੇ ਇਲਜਾਮ ਬੜੇ .
ਤੇਰੇ ਤੱਕ ਇੱਕੋ ਜਾਂਦਾ ਹੈਂ ,
ਅਸੀ ਕਈ ਬਣਾ ਲਏ ਰਾਹ ਰੱਬਾ .
ਅਸੀ ਕਿੰਨੇ ਵੇਖ ਨਾਸ਼ੁਕਰੇ ਹਾਂ ,
ਤੈਂਨੂੰ ਛੱਡਿਆ ਦਿੱਲੋਂ ਭੁੱਲਾ ਰੱਬਾ .....
ਸਾਨੂੰ ਸਾਰਾ ਕੁੱਝ ਹੀ ਮਿਲ ਜਾਏ ,
ਅਸੀਂ ਫੜੇ ਹੋਏਂ ਹਾਂ ਗਰਜਾਂ ਨੇ .
ਹੋ ਮੈਂ ਇਹਸਾਨ ਫਰਹਾਮੋਸ਼ੀ ,
ਸਾਨੂੰ ਕਈ ਤਰਾਂ ਦੀਆਂ ਮਰਜਾਂ ਨੇ .
ਜੋ ਚੰਗਾ ਕੀਤਾ ਮੈਂ ਕੀਤਾ ,
ਜੋ ਮਾੜਾ ਹੁੰਦਾ ਰੱਬ ਕਰਦਾ .
ਕਰੇ ਕਾਣੀ ਵੰਡ ਹਮੇਸ਼ਾ ਹੀ ,
ਮੇਰੇ ਨਾਲ ਮਾੜਾ ਰੱਬ ਕਰਦਾ .
ਓਹ ਸਾਨੂੰ ਮੰਗਦਿਆਂ ਨੂੰ ਸਬਰ ਨਹੀਂ ,
ਨਹੀਂ ਰਹਿੰਦੇ ਵਿੱਚ ਰਜ਼ਾ ਰੱਬਾ .
ਅਸੀ ਕਿੰਨੇ ਵੇਖ ਨਾਸ਼ੁਕਰੇ ਹਾਂ ,
ਤੈਂਨੂੰ ਛੱਡਿਆ ਦਿੱਲੋਂ ਭੁੱਲਾ ਰੱਬਾ .
No comments:
Post a Comment