Pages

Sunday, February 8, 2009

सानूं कहंदे ने पंजाबी

ਸਾਨੂੰ ਕਹਿੰਦੇ ਆ ਪੰਜਾਬੀ
ਟੌਰ ਰੱਖੀਦੀ ਨਵਾਬੀ
ਨਹੀਓਂ ਕਰੀਦੀ ਖਰਾਬੀ
ਅਜਮਾਕੇ ਵੇਖ ਲਓ।
ਯਾਰੀ ਜਿੱਥੇ ਅਸਾਂ ਲਾਈ
ਸਦਾ ਤੋੜ ਨਿਭਾਈ
ਇਹ ਇਤਿਹਾਸ ਦੀ ਸੱਚਾਈ
ਅਜਮਾਕੇ ਵੇਖ ਲਓ
ਪੈਂਦੇ ਵੈਰੀਆਂ ਦੇ ਹੌਲ
ਨਹੀਓ ਕਰਦੇ ਮਖੌਲ
ਅਜਮਾਕੇ ਵੇਖ ਲਓ
ਜਿੱਥੇ ਲਾਉਂਦੇ ਆ ਪਰੀਤ
ਮਾੜੀ ਰੱਖੀਦੀ ਨੀ ਨੀਤ
ਸਾਡੇ ਪੁਰਖਾਂ ਦੀ ਰੀਤ
ਅਜਮਾਕੇ ਵੇਖ ਲਓ
ਅਸੀਂ ਗੱਭਰੂ ਜਵਾਨ
ਕਰੀਏ ਫਤਿਹ ਹਰ ਮੈਦਾਨ
ਸਾਡੀ ਵੱਖਰੀ ਏ ਸ਼ਾਨ
ਅਜਮਾਕੇ ਵੇਖ ਲਓ।
--अमन बाजवा

1 comment:

  1. PANJABIYAN DE BARE VICH AMAN BAJWA NE SACH LIKHIYA HAI.

    ReplyDelete