Thursday, February 12, 2009

मैं हाल ओहनां दा पुच्छ बैठा / निखिल मोहन

ਮੈਂ ਹਾਲ ਉਨ੍ਹਾਂ ਦਾ ਪੁੱਛ ਬੈਠਾ,
ਚੁੱਪ ਕਰਕੇ ਕੋਲੋਂ ਲੰਘ ਗਏ ਨੇਂ..
ਮੇਰੀ ਸੋਚਾਂ ਦੇ ਵਿੱਚ ਰਾਤ ਗਈ,
ਖੌਰੇ ਰੁੱਸ ਗਏ - ਖੌਰੇ ਸੰਗ ਗਏ ਨੇਂ..||

ਓਦੇ ਚਿੱਟੇ-ਦੰਦ ਮੈਨੂੰ ਇਉਂ ਜਾਪਣ,
ਜਿਵੇਂ ਮੋਤੀ ਚਮਕਣ ਹਾਰਾਂ ਵਿੱਚ..
ਓਦੇ ਮੱਥੇ ਤੇ ਕੋਈ ਵਾਦਾ ਸੀ,
ਜਿਵੇਂ ਖਿੜਿਆ ਗੀਤ ਬਹਾਰਾਂ ਵਿੱਚ..
ਕਿਸੇ ਜ਼ਹਿਰੀ-ਸੱਪ ਦੇ ਡੰਗ ਵਾਂਗੂੰ,
ਸਾਨੂੰ ਨਜ਼ਰਾਂ ਦੇ ਨਾਲ ਡੰਗ ਗਏ ਨੇਂ..
ਮੈਂ ਹਾਲ ਉਨ੍ਹਾਂ ਦਾ ਪੁੱਛ ਬੈਠਾ,
ਚੁੱਪ ਕਰਕੇ ਕੋਲੋਂ ਲੰਘ ਗਏ ਨੇਂ..||

ਜਦ ਸੋਚਾਂ ਵਿੱਚ ਕਚਨਾਰ ਜਿਹੀ,
ਕਦੇ ਆਕੇ ਗੱਲਾਂ ਕਰਦੀ ਏ..
ਜਿਵੇਂ ਸਓਣ ਦੀ ਪਹਿਲੀ ਬਾਰਿਸ਼,
ਆ ਬੰਜਰ ਧਰਤੀ ਤੇ ਵਰਦੀ ਏ..
ਚਲੋ ਇੱਕ-ਦੋ ਘੜੀਆਂ ਸੁਪਨਾ ਸਹੀ,
ਪਾ ਸੀਨੇ ਦੇ ਵਿੱਚ ਠੰਡ ਗਏ ਨੇਂ..
ਮੈਂ ਹਾਲ ਉਨ੍ਹਾਂ ਦਾ ਪੁੱਛ ਬੈਠਾ,
ਚੁੱਪ ਕਰਕੇ ਕੋਲੋਂ ਲੰਘ ਗਏ ਨੇਂ..||

ਗੰਭੀਰ ਹਾਦਸੇ ਹੋਵਣ ਗੇ,
ਓ ਮੋਢੇ ਤੇ ਗੁੱਤ ਸੁੱਟੇ ਨਾਂ..
ਮੇਰੇ ਦਿਲ ਵਿੱਚ ਹੋਇਆ ਕਾਇਮ ਰਹੇ,
ਏ ਭਰਮ ਜਿਹਾ ਵੀ ਟੁੱਟੇ ਨਾਂ..
ਰੱਬ ਕਰਕੇ ਕਦੇ ਵੀ ਉੱਤਰੇ ਨਾਂ,
ਮੈਨੂੰ ਜਿਹੜੇ ਰੰਗ ਵਿੱਚ ਰੰਗ ਗਏ ਨੇਂ..
ਮੈਂ ਹਾਲ ਉਨ੍ਹਾਂ ਦਾ ਪੁੱਛ ਬੈਠਾ

No comments: